Bible Languages

Indian Language Bible Word Collections

Bible Versions

Books

Obadiah Chapters

Bible Versions

Books

Obadiah Chapters

1 ਓਬਦਯਾਹ ਦੇ ਲਈ ਦਰਸ਼ਣ, - ਪ੍ਰਭੁ ਯਹੋਵਾਹ ਅਦੋਮ ਦੇ ਵਿਖੇ ਇਉਂ ਫ਼ਰਮਾਉਂਦਾ ਹੈ, - ਅਸਾਂ ਯਹੋਵਾਹ ਵੱਲੋਂ ਖ਼ਬਰ ਸੁਣੀ, ਅਤੇ ਇੱਕ ਹਲਕਾਰਾ ਕੌਮਾਂ ਵਿੱਚ ਘੱਲਿਆ ਗਿਆ ਉੱਠੋ! ਅਸੀਂ ਉਸ ਨਾਲ ਲੜਨ ਲਈ ਉੱਠ ਖਲੋਈਏ!
2 ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿੱਤਾ ਹੈ, ਤੈਥੋਂ ਡਾਢੀ ਘਿਣ ਕੀਤੀ ਗਈ!
3 ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ, ਹੇ ਚਟਾਨਾਂ ਦੀਆਂ ਤੇੜਾਂ ਦੇ ਵਸਨੀਕ! ਜਿਹ ਦਾ ਟਿਕਾਨਾ ਉੱਚਿਆਈ ਵਿੱਚ ਹੈ, ਜੋ ਆਪਣੇ ਮਨ ਵਿੱਚ ਆਖਦਾ ਹੈ, ਕੌਣ ਮੈਨੂੰ ਧਰਤੀ ਉੱਤੇ ਲਾਹੇਗਾॽ
4 ਭਾਵੇਂ ਤੂੰ ਉਕਾਬ ਵਾਂਙੁ ਉੱਚਾ ਚੜ੍ਹ ਜਾਵੇਂ, ਭਾਵੇਂ ਤੇਰਾ ਆਹਲਣਾ ਤਾਰਿਆਂ ਵਿੱਚ ਰੱਖਿਆ ਹੋਇਆ ਹੋਵੇ, ਉੱਥੋ ਮੈਂ ਤੈਨੂੰ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ।।
5 ਜੇ ਤੇਰੇ ਕੋਲ ਚੋਰ ਆ ਜਾਣ, ਅਤੇ ਰਾਤ ਨੂੰ ਡਾਕੂ ਵੀ- ਤੂੰ ਕਿਵੇਂ ਬਰਬਾਦ ਕੀਤਾ ਗਿਆ! — ਕੀ ਓਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਾ ਲੁੱਟਣਗੇॽ ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਓਹ ਕੁਝ ਦਾਣੇ ਨਾ ਛੱਡਣਗੇॽ
6 ਏਸਾਓ ਦਾ ਮਾਲ ਕਿਵੇਂ ਭਾਲਿਆ ਗਿਆ, ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਲੁੱਟਿਆ ਗਿਆ!
7 ਤੇਰੇ ਨੇਮ ਦਿਆਂ ਸਾਰਿਆਂ ਸਾਂਝੀਆਂ ਨੇ ਤੈਨੂੰ ਤੇਰੀ ਹੱਦ ਤੀਕ ਧੱਕ ਦਿੱਤਾ, ਤੇਰੇ ਸੁੱਖ ਦਿਆਂ ਸਾਂਝੀਆਂ ਨੇ ਤੈਨੂੰ ਧੋਖਾ ਦਿੱਤਾ, ਅਤੇ ਤੇਰੇ ਉੱਤੇ ਪਰਬਲ ਪੈ ਗਏ, ਤੇਰੀ ਰੋਟੀ ਦੇ ਸਾਂਝੀ ਤੇਰੇ ਹੇਠ ਫੰਧਾ ਲਾਉਂਦੇ ਹਨ, ਏਹ ਦੇ ਵਿੱਚ ਕੋਈ ਸਮਝ ਨਹੀਂ।
8 ਕੀ ਮੈਂ ਉਸ ਦਿਨ, ਯਹੋਵਾਹ ਦਾ ਵਾਕ ਹੈ, ਅਦੋਮ ਵਿੱਚੋਂ ਬੁੱਧਵਾਨਾਂ ਨੂੰ ਮੇਟ ਨਾ ਦਿਆਂਗਾ, ਅਤੇ ਸਮਝ ਨੂੰ ਏਸਾਓ ਦੇ ਪਹਾੜ ਵਿੱਚੋਂॽ
9 ਹੇ ਤੇਮਾਨ, ਤੇਰੇ ਸੂਰਮੇ ਘਾਬਰ ਜਾਣਗੇ, ਏਸ ਲਈ ਭਈ ਹਰ ਮਨੁੱਖ ਏਸਾਓ ਦੇ ਪਹਾੜ ਵਿੱਚੋਂ ਕਤਲ ਹੋ ਕੇ ਕੱਟਿਆ ਜਾਵੇਗਾ!
10 ਤੇਰਾ ਜ਼ੁਲਮ ਜਿਹੜਾ ਤੈਂ ਆਪਣੇ ਭਰਾ ਯਾਕੂਬ ਨਾਲ ਕੀਤਾ, ਲਾਜ ਨਾਲ ਤੈਨੂੰ ਕੱਜ ਲਵੇਗਾ, ਤੂੰ ਸਦਾ ਲਈ ਕੱਟ ਸੁੱਟਿਆ ਜਾਵੇਂਗਾ।
11 ਜਿਸ ਦਿਨ ਤੂੰ ਲਾਂਭੇ ਖਲੋਤਾ ਸੈਂ, ਜਿਸ ਦਿਨ ਪਰਾਏ ਉਹ ਦੀ ਮਾਇਆ ਲੈ ਗਏ, ਅਤੇ ਓਪਰੇ ਉਹ ਦੇ ਫਾਟਕਾਂ ਥਾਣੀ ਵੜ ਕੇ, ਯਰੂਸ਼ਲਮ ਉੱਤੇ ਗੁਣੇ ਪਾਉਣ ਲੱਗੇ, ਤੂੰ ਵੀ ਉਨ੍ਹਾਂ ਵਿੱਚੋਂ ਇੱਕ ਵਰਗਾ ਸੈਂ!
12 ਤੈਂ ਆਪਣੇ ਭਰਾ ਦੇ ਦਿਨ ਨੂੰ ਨਹੀਂ ਸੀ ਤੱਕਣਾ, ਉਹ ਦੀ ਹਾਨੀ ਦੇ ਦਿਨ! ਤੈਂ ਯਾਕੂਬ ਦੀ ਅੰਸ ਉੱਤੇ ਅਨੰਦ ਨਹੀਂ ਸੀ ਹੋਣਾ, ਓਹਨਾਂ ਦੇ ਨਾਸ ਹੋਣ ਦੇ ਦਿਨ! ਤੈਂ ਵੱਡੇ ਬੋਲ ਬੋਲਣੇ ਨਹੀਂ ਸਨ, ਦੁਖ ਦੇ ਦਿਨ!
13 ਤੈਂ ਮੇਰੀ ਪਰਜਾ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ, ਓਹਨਾਂ ਦੀ ਬਿਪਤਾ ਦੇ ਦਿਨ! ਤੈਂ ਓਹਨਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ, ਓਹਨਾਂ ਦੀ ਬਿਪਤਾ ਦੇ ਦਿਨ! ਤੈਂ ਓਹਨਾਂ ਦੀ ਮਾਇਆ ਨਹੀਂ ਸੀ ਲੁੱਟਣੀ, ਓਹਨਾਂ ਦੀ ਬਿਪਤਾ ਦੇ ਦਿਨ!
14 ਤੈਂ ਚੁਰਾਹੇ ਉੱਤੇ ਖਲੋਣਾ ਨਹੀਂ ਸੀ, ਭਈ ਉਹ ਦੇ ਭਗੌੜਿਆਂ ਨੂੰ ਕੱਪੇਂ, ਨਾ ਤੈਂ ਉਹ ਦੇ ਬਕੀਏ ਨੂੰ ਫੜਾਉਣਾ ਸੀ, ਦੁਖ ਦੇ ਦਿਨ!।।
15 ਯਹੋਵਾਹ ਦਾ ਦਿਨ ਤਾਂ ਸਾਰੀਆਂ ਕੌਮਾਂ ਉੱਤੇ ਨੇੜੇ ਆ ਢੁੱਕਾ ਹੈ, ਜਿਹਾ ਤੈਂ ਕੀਤਾ ਤਿਹਾ ਤੇਰੇ ਨਾਲ ਕੀਤਾ ਜਾਵੇਗਾ, ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।
16 ਜਿਵੇਂ ਤੁਸਾਂ ਮੇਰੇ ਪਵਿੱਤਰ ਪਹਾੜ ਉੱਤੇ ਪੀਤਾ, ਸੋ ਸਾਰੀਆਂ ਕੌਮਾਂ ਨਿੱਤ ਪੀਣਗੀਆਂ, ਓਹ ਪੀਣਗੀਆਂ ਅਤੇ ਗੱਪਾਂ ਮਾਰਨਗੀਆਂ, ਅਤੇ ਇਉਂ ਹੋ ਜਾਣਗੀਆਂ ਜਿਵੇਂ ਓਹ ਹੋਈਆਂ ਹੀ ਨਾ!
17 ਪਰ ਬਚੇ ਹੋਏ ਸੀਯੋਨ ਪਹਾੜ ਵਿੱਚ ਹੋਣਗੇ, ਅਤੇ ਉਹ ਪਵਿੱਤਰ ਹੋਵੇਗਾ, ਯਾਕੂਬ ਦਾ ਘਰਾਣਾ ਆਪਣੀ ਮਿਲਖ ਨੂੰ ਕਬਜ਼ੇ ਵਿੱਚ ਕਰੇਗਾ।
18 ਤਾਂ ਯਾਕੂਬ ਦਾ ਘਰਾਣਾ ਅੱਗ, ਯੂਸੁਫ ਦਾ ਘਰਾਣਾ ਲੰਬ, ਅਤੇ ਏਸਾਓ ਦਾ ਘਰਾਣਾ ਘਾਹ ਫੂਸ ਹੋਵੇਗਾ। ਓਹ ਉਨ੍ਹਾਂ ਨੂੰ ਸਾੜਨਗੇ ਅਤੇ ਭਸਮ ਕਰਨਗੇ, ਅਤੇ ਏਸਾਓ ਦੇ ਘਰਾਣੇ ਲਈ ਕੋਈ ਬਾਕੀ ਨਾ ਹੋਵੇਗਾ, ਕਿਉਂ ਜੋ ਯਹੋਵਾਹ ਨੇ ਏਹ ਆਖਿਆ ਹੈ।।
19 ਦੱਖਣ ਦੇ ਲੋਕ ਏਸਾਓ ਦੇ ਪਹਾੜ ਉੱਤੇ ਕਬਜ਼ਾ ਕਰਨਗੇ, ਅਤੇ ਮਦਾਨ ਦੇ ਲੋਕ ਫਲਿਸਤੀਆਂ ਉੱਤੇ, ਓਹ ਅਫ਼ਰਾਈਮ ਦੇ ਰੜ ਉੱਤੇ ਕਬਜ਼ਾ ਕਰਨਗੇ, ਅਤੇ ਸਾਮਰਿਯਾ ਦੇ ਰੜ ਨੂੰ ਵੀ, ਨਾਲੇ ਬਿਨਯਾਮੀਨ ਗਿਲਆਦ ਨੂੰ।
20 ਫੇਰ ਫੌਜ ਦੇ ਅਸੀਰ ਇਸਰਾਏਲੀਆਂ ਵਿੱਚੋਂ, ਜਿਹੜੇ ਕਨਾਨੀਆਂ ਵਿੱਚ ਹਨ, ਸਾਰਫਥ ਤੀਕ, ਅਤੇ ਯਰੂਸ਼ਲਮ ਦੇ ਅਸੀਰ ਜਿਹੜੇ ਸਫ਼ਾਰਦ ਵਿੱਚ ਹਨ, ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ।
21 ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ, ਭਈ ਓਹ ਏਸਾਓ ਦੇ ਪਹਾੜ ਦਾ ਨਿਆਉਂ ਕਰਨ, ਅਤੇ ਰਾਜ ਯਹੋਵਾਹ ਦਾ ਹੋਵੇਗਾ।।

Obadiah Chapters

Obadiah Books Chapters Verses Punjabi Language Bible Words display

COMING SOON ...

×

Alert

×